ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ
ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ

ਸਾਡੀ ਯਾਰੀ ਤੇ ਸੱਜਣਾ ਮਾਨ ਨਾ ਕਰੀਂ
ਕੀਤੀ ਆ ਦੋਸਤੀ ਤੇਰੇ ਨਾਲ,
ਸਾਨੂ ਬਦਨਾਮ ਨਾ ਕਰੀਂ
ਮੈਂ ਗਰੀਬ ਹਾ, ਦੋਸਤੀ ਗਰੀਬ ਹੈ.
ਤੂ ਅਮੀਰਾਂ ਪਿਛੇ ਲੱਗ ਕੇ,
ਮੇਰੀ ਦੋਸਤੀ ਨੂੰ ਨੀਲਾਮ ਨਾ ਕਰੀਂ

ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ,
ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ...
ਤੇਰੇ ਖਿਆਲਾਂ ਦੇ ਮੁੱਕਦਮੇ ਚ ਸਜਾ ਹੋਜੇ ,
ਹੋਵੇ ਉਮਰਾਂ ਦੀ ਕੈਦ ਤੇ ਛੁਡਾਵੇ ਕੋਈ ਨਾ

ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾ ਪਰਖ ਲਈਏ ,
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ,
ਕਰੀਂ ਓਹਦੇ ਨਾਲ ,
ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!

ਰੰਗ ਬਿਰੰਗੀ ਦੁਨੀਆ ਦੇ ਵਿੱਚ,ਕੀ ਕੀ ਰੰਗ ਵਿਖਾਉਂਦੇ ਲੋਕ
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,ਇੰਝ ਵੀ ਦਿਲ ਪਰਚਾਉਂਦੇ ਲੋਕ
ਆਪ ਕਿਸੇ ਦੀ ਗੱਲ ਨਾ ਸੁਣਦੇ,ਹੋਰਾਂ ਨੂੰ ਸਮਝਾਉਂਦੇ ਲੋਕ
ਪਹਿਲਾਂ ਜਿਗਰੀ ਯਾਰ ਕਹਾਉਂਦੇ,ਮਗਰੋਂ ਪਿੱਠ ਦਿਖਾਉਂਦੇ ਲੋਕ
ਹੋਰਾਂ ਦੀ ਗੱਲ ਭੰਡਦੇ ਫਿਰਦੇ,ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ
ਪਤਾ ਨਹੀਂ ਕਿਉਂ ਆਪ ਨਾ ਕਰਦੇ,ਦੂਜਿਆਂ ਤੋਂ ਜੋ ਚਾਹੁੰਦੇ ਲੋਕ....

ਪਿਆਰ ਵਿਚ ੲਿਨਸਾਨ ਨੂੰ ਹਾਸਲ ਕਰਨਾ ਜਰੂਰੀ ਨਹੀਂ ਹੁੰਦਾ
ਸਿਰਫ ਉਸ ਇਨਸਾਨ ਨੂੰ ਖੁਸ਼ ਦੇਖਣਾ ਹੀ ਜਰੂਰੀ ਹੈ

ਧੂਏ ਦੀ ਤਰਾ ਉੱਡਣਾ ਸਿਖੋ
ਜਲਣਾ ਤਾਂ ਲੋਕ ਵੀ ਸਿਖ ਗਏ ਨੇ

ਇਕ ਪਾਉਂਦੀ ਸੀ Levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ
ਇਕ ਪਾਉਂਦੀ ਸੀ ਬੂਟ Lee Park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ
ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ
ਇਕ ਪਾਉਂਦੀ ਸੀ ਬੂਟ Lee Park ਦੇ
.
ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ
.
ਜੀਨ ਵਾਲੀ ਦੇ ਨਖਰੇ ਵਾਧੂ
ਮੰਗਦੀ ਪੈਸੇ ਨਿਤ ਹਜਾਰ
.
ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ
ਮੰਗਾ ਬਸ ਤੇਰਾ ਪਿਆਰ....................

ਗੁੱਸਾ ਕਰਕੇ ਕੀ ਲੈਣਾ
ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ

ਅੱਤ ਸਿਰਾ ਤਾਂ ਲੋਕ ਕਰਵਾਉਦੇ ਹੋਣਗੇ
ਆਪਾ ਤਾ ਕਾਲਜੇ ਫੁੱਕੀ ਦੇ ਆ

ਲੱਖ ਭੁਲਾ ਲਈ ਭਾਵੇਂ ਸਾਨੂੰ,
ਚੇਤੇ ਆਉਂਦੇ ਰਹਿਣਾ ਏ,
ਜਿੰਨਾ ਚਿਰ ਏ ਸਾਹ ਚਲਦੇ ਨੇ,
ਤੈਨੂੰ ਚਾਹੁੰਦੇ ਰਹਿਣਾ ਏ,
ਤੂੰ ਚਾਹਵੀਂ ਜਾ ਨਾ ਚਾਹਵੀਂ,
ਪਿਆਰ ਤੇਰਾ ਭੁਲਣਾ ਨਈ,
ਤੂੰ ਆਵੀਂ ਜਾ ਨਾ ਆਵੀਂ
ਪਿਆਰ ਤੇਰਾ ਭੁਲਣਾ ਨਈ

ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ
ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ....er kasz

ਬੜੀ ਇਹ ਦੁਨਿਆ ਵੇਖੀ ਤੇ ਬੜੇ ਏਹਦੇ ਰੰਗ ਵੇਖੇ
ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ ਕਰੀਏ ਤੀਜੇ ਤੇ

ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ.
ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ.
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ.
ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ.
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ.
ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ.
ਕਦੀ ਮੰਗਦਾ ਇਕ ਹੋਰ ਉਮਰ.
ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ.

ਅਸੀਂ ਓਹ ਅਥਰੂ ਨਹੀਂ
ਜਿਹੜੇ ਹਰ ਦਮ ਕਿਰਦੇ ਰਿਹਿੰਦੇ ਨੇ,
ਅਸੀਂ ਓਹ ਫੁੱਲਾਂ ਚੋਂ ਨਹੀਂ
ਜੋ ਬਿਨਾ ਮੌਸਮੋਂ ਖਿੜਦੇ ਰਿਹਿੰਦੇ ਨੇ,
ਅਸੀਂ ਓਹਨਾ ਚੋਂ ਨਹੀਂ
ਮਗਰ ਮਗਰ ਜੋ ਫਿਰਦੇ ਰਿਹਿੰਦੇ ਨੇ......