ਲੜ ਮਾਪਿਆਂ ਫੜਾਇਆਂ ਤੇਰੇ ਹੱਥ ਵੇ ਹੋਣਾ ਸੁਪਨੇ ਵਿੱਚ ਵੀ ਨਾ ਤੈਥੋ ਵੱਖ ਵੇ
ਹੋ ਗਈਆ ਅੱਜ ਦੁਆਵਾ ਸਭ ਪੂਰੀਆ ਮੁੱਕ ਗਈਆ ਚੰਨਾ ਵੇ ਮੁੱਦਤਾਂ ਦੀਆ ਦੂਰੀਆ

ਚੰਗੇ ਦੇ ਨਾਲ ਚੰਗੇ ਬਣ ਕੇ ਰਹੋ ਪਰ ਕਦੇ ਵੀ ਮਾੜੇ ਨਾਲ ਰੱਲ ਕੇ ਮਾੜਾ ਨਹੀਂ ਬਣੀਦਾ
ਕਿਉਂਕਿ ਪਾਣੀ ਨਾਲ ਖੂਨ ਸਾਫ਼ ਹੋ ਸੱਕਦਾ ਹੈ ਪਰ ਖੂਨ ਨਾਲ ਖੂਨ ਕਦੇ ਵੀ ਨਹੀਂ

ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ

ਹਰ ਸੁਪਨੇ ਨੂੰ ਆਪਣੇ ਸਾਂਹਾ ਵਿੱਚ ਰੱਖੋ
ਹਰ ਮੰਜਿਲ ਨੂੰ ਆਪਣੀ ਬਾਹਾਂ ਵਿੱਚ ਰੱਖੋ
ਹਰ ਜਗ੍ਹਾ ਜਿੱਤ ਆਪਣੀ ਹੈ ਬਸ ਮੰਜ਼ਿਲ ਨੂੰ ਆਪਣੀ ਨਿਗਾਹਾਂ ਵਿੱਚ ਰੱਖੋ

ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,
ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ,
ਜਿਹੜੇ ਪਲ ਜਿੰਦਗੀ ਚ ਉਹਨਾਂ ਨਾਲ ਬਿਤਾਏ,
ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ

ਹੰਜੂ ਤੇਰੇ ਹੋਵਣ ਤੇ ਅਖ ਮੇਰੀ ਹੋਵੇ..
ਸੱਟ ਤੇਰੇ ਲਗੇ ਤੇ ਦਰਦ ਮੈੰਨੂ ਹੋਵੇ
ਰੱਬ ਕਰੇ ਸਾਡਾ ਪਿਆਰ ਰੂਹਾਂ ਦਾ ਹੋਵੇ..
ਗਲਤੀ ਤੇਰੀ ਹੋਵੇ ਤੇ ਕੁੱਟ ਮੈੰਨੂ ਪਵੇ..

ਨਦੀ ਜਦ ਕਿਨਾਰਾ ਛੱਡ ਦਿੰਦੀ ਹੈ
ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ.
ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ ਤਾ
ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ ਹੈ.

ਹਰ ਪੈਰ ਵਿਚ ਜੰਜੀਰ ਨਹੀ ਹੁੰਦੀ
ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ
ਹਰ ਕੋਈ ਕਿਵੇਂ ਬਣ ਜਾਵੇ ਰਾਂਝਾ ਜੋਗੀ ਯਾਰੋਂ
ਕ੍ਯੋਂਕਿ ਹਰ ਮਸ਼ੂਕ਼ ਸਲੇਟੀ-ਹੀਰ ਨਹੀ ਹੁੰਦੀ

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ

ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ਪਰ ਰੂਹਾਂ ਵਾਲ਼ੀ ਸਾਂਝ ਅਜੇ ਰਹਿੰਦੀ ਹੋਵੇਗੀ
ਮਿਲਾਂਗੇ ਜੇ ਮੇਲ ਹੋਇਆ ਅਗਲੇ ਜਨਮ ਗਿੰਦੇ ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਗੀ

ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ
ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ

ਕੁੱਝ ਲਿੱਖਣ ਲੱਗਾ ਹਾ ਕਲਮੇ ਤੂੰ ਇਨਸਾਫ ਕਰ ਦੇਵੀ ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ
ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ ਜੇ ਤੇਰਾ ਨਾਮ ਆਵੇ ਤਾ ਮੈਨੂੰ ਮਾਫ ਕਰ ਦੇਵੀ

ਹੁਣ ਤੇਰੇ ਬਿਨ੍ਹਾ ਅਸੀ ਜਿਉਣਾਂ ਸਿੱਖ ਲਿਆ
ਯਾਦਾਂ ਤੇਰੀਆਂ ਨੂੰ ਵੀ ਭੁਲਾਉਣਾ ਸਿੱਖ ਲਿਆ
ਕਦੇ ਤੇਰੇ ਬਿਨ੍ਹਾ ਲੰਘਦਾ ਨੀ ਸੀ ਇੱਕ ਵੀ ਪਲ
ਹੁਣ ਤੇਰੇ ਬਿਨ੍ਹਾ ਦਿਨ ਲੰਘਉਣਾ ਸਿੱਖ ਲਿਆ

ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ